Pages

Wednesday, May 26, 2010

ਕੀ ਪੰਜਾਬ ਵਿਚ ਨਕਸਲਵਾਦ ਮੁੜ ਉਭਰਨ ਦੀ ਸੰਭਾਵਨਾ ਹੈ ?



ਪਿਛਲੇ ਕੁਝ ਸਮੇਂ ਤੋਂ ਸਰਕਾਰੀ ਏਜੰਸੀਆਂ ਵੱਲੋਂ ਇਹ ‘ਖੁਲਾਸੇ’ ਕੀਤੇ ਜਾ ਰਹੇ ਹਨ ਕਿ ਪੰਜਾਬ ਵਿਚ ਵੀ ਨਕਸਲਵਾਦ ਨੂੰ ਮੁੜ ਉਭਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿਛਲੇ ਦਿਨਾਂ ਵਿਚ ਪੰਜਾਬ ਦੇ ਮਾਲਵਾ ਖੇਤਰ ਦੀਆਂ ਕੁਝ ਇਕ ਥਾਂਵਾਂ ’ਤੇ ਹਥਿਆਰਬੰਦ ਨਕਸਲੀ ਲਹਿਰ ਚਲਾਉਣ ਦੀ ਅਪੀਲ ਕਰਦੇ ਪੋਸਟਰ ਲੱਗਣ ਦੀਆਂ ਘਟਨਾਵਾਂ ਬਿਨਾਂ ਸ਼ੱਕ ਸਰਕਾਰ ਦੇ ਇਨ•ਾਂ ‘ਖੁਲਾਸਿਆਂ’ ਦਾ ਵਜ਼ਨ ਵਧਾਉਂਦੀਆਂ ਹਨ। ਪੰਜਾਬ ਪੁਲਿਸ ਨੇ ਇਸ ਦੇ ਤਹਿਤ ਕੁਝ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ•ਾਂ ’ਤੇ ਉਸ ਨੇ ਇਹ ਦੋਸ਼ ਲਾਇਆ ਹੈ ਕਿ ਇਹ ਪੰਜਾਬ ’ਚ ਨਕਸਲਵਾਦ ਮੁੜ ਸੁਰਜੀਤ ਕਰਨ ਦੀ ਤਾਕ ’ਚ ਹਨ। ਇਸ ਤੋਂ ਇਲਾਵਾ ਪਿੱਛੇ ਜਿਹੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਵੀ ਅਖ਼ਬਾਰਾਂ ’ਚ ਛਪੀਆਂ ਸਨ ਕਿ ਨਕਸਲੀਆਂ ਦਾ ਇਕ ਉ¤ਘਾ ਆਗੂ ਪੰਜਾਬ ਦਾ ਦੌਰਾ ਕਰਕੇ ਗਿਆ ਹੈ।
ਜਿਥੋਂ ਤੱਕ ਪੁਲਿਸ ਦੇ ਦਾਅਵਿਆਂ ਜਾਂ ਖੁਫ਼ੀਆ ਏਜੰਸੀਆਂ ਦੇ ‘ਖੁਲਾਸਿਆਂ’ ਦਾ ਸਵਾਲ ਹੈ, ਪੰਜਾਬ ਦੇ ਕਈ ਸਿਆਸੀ ਚਿੰਤਕ ਇਹ ਮੰਨਦੇ ਹਨ ਕਿ ਉਕਤ ਏਜੰਸੀਆਂ ਇਕ ਸੋਚੀ-ਸਮਝੀ ਰਣਨੀਤੀ ਦੇ ਤਹਿਤ ਅਜਿਹਾ ਕਰ ਰਹੀਆਂ ਹਨ ਜਾਂ ਅਧਿਕਾਰੀਆਂ ਦੇ ਇਸ ਵਿਚ ਆਪਣੇ ਨਿੱਜੀ ਸੁਆਰਥ ਹੋ ਸਕਦੇ ਹਨ। ਵੈਸੇ ਜੇ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਦੇ ਪੈਂਤੜਿਆਂ ਦੇ ਪਿਛਲੇ ਰਿਕਾਰਡ ਨੂੰ ਦੇਖੀਏ ਤਾਂ ਇਨ•ਾਂ ਚਿੰਤਕਾਂ ਦਾ ਇਹ ਵਿਸ਼ਵਾਸ ਹੋਰ ਵੀ ਗੂੜ•ਾ ਹੋ ਜਾਂਦਾ ਹੈ। ਉਂਜ ਇਕ ਖੱਬੇ-ਪੱਖੀ ਵਿਦਿਆਰਥੀ ਆਗੂ ਦਾ ਕਹਿਣਾ ਹੈ ਕਿ ਸਰਕਾਰ ਅਜਿਹਾ ਸੰਘਰਸ਼ਸ਼ੀਲ ਲੋਕਾਂ ਦਾ ਦਮਨ ਕਰਨ ਲਈ ਜ਼ਮੀਨ ਤਿਆਰ ਕਰਨ ਲਈ ਕਰ ਰਹੀ ਹੈ।

ਕਾਰਨ

ਪੰਜਾਬ ਦੇ ਇਕ ਉ¤ਘੇ ਸਿਆਸੀ ਚਿੰਤਕ ਦੇ ਅਨੁਸਾਰ ਕਿਸੇ ਲਹਿਰ ਭਾਵੇਂ ਉਹ ਹਿੰਸਕ ਹੋਵੇ ਜਾਂ ਸ਼ਾਂਤਮਈ, ਦੇ ਉਭਰਨ ਵਿਚ ਦੋ ਗੱਲਾਂ ਮਹੱਤਵਪੂਰਨ ਹੁੰਦੀਆਂ ਹਨ। ਪਹਿਲੀ ਗੱਲ ਬਾਹਰਮੁਖੀ ਸਮਾਜਿਕ ਵਿਰੋਧਤਾਈਆਂ ਨਾਲ ਸਬੰਧਿਤ ਹੈ। ਬਾਹਰਮੁਖੀ ਸਮਾਜਿਕ ਵਿਰੋਧਤਾਈਆਂ ਦਾ ਤਿੱਖਾ ਹੋਣਾ ਕਿਸੇ ਲਹਿਰ ਦੇ ਉ¤ਠਣ ਦੀ ਮੁਢਲੀ ਸ਼ਰਤ ਹੈ। ਨਕਸਲ ਪ੍ਰਭਾਵਿਤ ਰਾਜਾਂ ਵਿਚ ਆਰਥਿਕ ਆਧਾਰ ’ਤੇ ਦੋ ਤਰ•ਾਂ ਦੇ ਹੀ ਵਰਗ ਹਨ-ਇਕ ਅਮੀਰ ਵਰਗ ਤੇ ਦੂਜਾ ਆਦੀਵਾਸੀ ਵਰਗ ਜੋ ਘੋਰ ਗਰੀਬੀ ਦੀ ਹਾਲਤ ਵਿਚ ਹੈ। ਇਸ ਦੂਜੇ ਵਰਗ ਨੂੰ ਹਾਸ਼ੀਏ ਵੱਲ ਏਨਾ ਜ਼ਿਆਦਾ ਧੱਕਿਆ ਜਾ ਚੁੱਕਾ ਹੈ ਕਿ ਇਸ ਦੇ ਲੋਕਾਂ ਨੂੰ ਸਾਹਮਣੇ ਮੌਤ ਦਿਖ ਰਹੀ ਹੈ ਤੇ ਇਸ ਤਰ•ਾਂ ਉਨ•ਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ। ਅਜਿਹੀ ਹਾਲਤ ਵਿਚ ਉਨ•ਾਂ ਨੂੰ ਹਥਿਆਰ ਚੁੱਕਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਦਿੱਸਦਾ। ਇਸ ਤਰ•ਾਂ ਬਾਹਰਮੁਖੀ ਸਮਾਜਿਕ ਵਿਰੋਧਤਾਈਆਂ ਤਿੱਖੀਆਂ ਹੋ ਜਾਂਦੀਆਂ ਹਨ, ਜੋ ਕਿਸੇ ਹਥਿਆਰਬੰਦ ਲਹਿਰ ਦਾ ਆਧਾਰ ਸਿਰਜਦੀਆਂ ਹਨ। ਇਸ ਦੇ ਸੰਦਰਭ ਵਿਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਬੇਸ਼ੱਕ ਇਥੇ ਵੀ ਹਾਲਾਤ ਕਾਫੀ ਬਦਤਰ ਹੋਏ ਪਏ ਹਨ ਪਰ ਨਕਸਲ ਪ੍ਰਭਾਵਿਤ ਰਾਜਾਂ ਦੀ ਤੁਲਨਾ ਵਿਚ ਅਜੇ ਇਹ ਓਨੇ ਬਦਤਰ ਨਹੀਂ ਹਨ, ਜਿਸ ਕਾਰਨ ਬਾਹਰਮੁਖੀ ਸਮਾਜਿਕ ਵਿਰੋਧਤਾਈਆਂ ਤਿੱਖੀਆਂ ਨਹੀਂ ਹਨ। ਇਥੇ ਗਰੀਬ ਵਰਗ ਹੈ ਪਰ ਉਹ ਆਦੀਵਾਸੀਆਂ ਜਿੰਨਾ ਗਰੀਬ ਨਹੀਂ ਹੈ। ਥੋੜ•ਾ ਸਮਾਂ ਪਹਿਲਾਂ ਸੀ. ਪੀ. ਆਈ. (ਮਾਓਵਾਦੀ) ਦਾ ਦਿਮਾਗ ਕਹੇ ਜਾਣ ਵਾਲੇ ਤੇ ਇਸ ਦੀ ਪੋਲਿਟ ਬਿਊਰੋ ਦੇ ਮੈਂਬਰ ਕੋਵਾਰਡ ਗਾਂਧੀ ਜਿਸ ਬਾਰੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਲੱਗੀਆਂ ਸਨ ਕਿ ਉਸ ਨੇ ਹਾਲ ਹੀ ਵਿਚ ਪੰਜਾਬ ਦੇ ਹਾਲਾਤ ਜਾਨਣ ਲਈ ਇਸ ਦਾ ਦੌਰਾ ਕੀਤਾ ਹੈ ਕਿ ਇਸ ਦੇ ਹਾਲਾਤ ਮਾਓਵਾਦੀ ਲਹਿਰ ਨੂੰ ਚਲਾਉਣ ਦੇ ਸਾਜ਼ਗਾਰ ਹਨ ਕਿ ਨਹੀਂ, ਨੇ ਆਪਣੀ ਪੰਜਾਬ ਸਬੰਧੀ ਰਿਪੋਰਟ ਵਿਚ ਇਹ ਕਿਹਾ ਸੀ ਕਿ ‘ਪੰਜਾਬ ਦੀ ਸਮਾਜਿਕ ਸਥਿਤੀ ਅਜੇ ਅਜਿਹੀ ਨਹੀਂ ਬਣੀ ਜੋ ਕਿ ਅਜਿਹੀ ਲਹਿਰ ਚਲਾਉਣ ਦੇ ਸਮਰੱਥ ਹੋਵੇ ਕਿਉਂਕਿ ਇਥੇ ਸਮਾਜਿਕ ਵਿਰੋਧਤਾਈਆਂ ਤਿੱਖੀਆਂ ਨਹੀਂ ਹਨ। ਇਸ ਲਈ ਫਿਲਹਾਲ ਇਥੇ ਨਕਸਲੀ ਲਹਿਰ ਉ¤ਠਣ ਦੀ ਕੋਈ ਸੰਭਾਵਨਾ ਨਹੀਂ।’

ਲੀਡਰਸ਼ਿਪ

ਦੂਜੀ ਗੱਲ ਹੈ ਇਨਕਲਾਬੀ ਲੀਡਰਸ਼ਿਪ ਦੀ ਮੌਜੂਦਗੀ। ਬੇਸ਼ੱਕ ਸਮਾਜਿਕ ਵਿਰੋਧਤਾਈਆਂ ਕਿਸੇ ਲਹਿਰ ਲਈ ਜ਼ਮੀਨ ਤਿਆਰ ਕਰਦੀਆਂ ਹਨ ਪਰ ਜਿੰਨਾ ਚਿਰ ਤੱਕ ਅਜਿਹੀ ਲੀਡਰਸ਼ਿਪ ਨਹੀਂ ਉਭਰਦੀ, ਓਨਾ ਚਿਰ ਤੱਕ ਕੋਈ ਲਹਿਰ ਨਹੀਂ ਉ¤ਭਰ ਸਕਦੀ। ਇਸ ਦੇ ਮੱਦੇਨਜ਼ਰ ਪੰਜਾਬ ਵਿਚਲੇ ਅਜਿਹੇ ਤੱਤ ਜੋ ਇਨਕਲਾਬੀ ਹੋਣ ਦਾ ਦਾਅਵਾ ਕਰਦੇ ਹਨ, ਦੀ ਸਥਿਤੀ ਦੀ ਪੜਚੋਲ ਕਰਨੀ ਜ਼ਰੂਰੀ ਹੈ। ਕਿਉਂਕਿ ਨਕਸਲੀ ਲਹਿਰ ਦਾ ਆਧਾਰ ਖੱਬੇ-ਪੱਖੀ ਵਿਚਾਰਧਾਰਾ ਹੈ, ਇਸ ਲਈ ਪੰਜਾਬ ਵਿਚਲੀਆਂ ਖੱਬੀਆਂ ਧਿਰਾਂ ਵੱਲ ਨਜ਼ਰ ਮਾਰਦੇ ਹਾਂ। ਇਸ ਸਮੇਂ ਖੱਬੀਆਂ ਧਿਰਾਂ ਦੋ ਸਫ਼ਾਂ ’ਚ ਵੰਡੀਆਂ ਹੋਈਆਂ ਹਨ। ਇਕ ਨਰਮ ਮੰਨੀ ਜਾਂਦੀ ਹੈ, ਜਿਸ ਵਿਚ ਸੀ. ਪੀ. ਆਈ., ਸੀ. ਪੀ. ਐਮ. ਤੇ ਸੀ. ਪੀ. ਐਮ. (ਪੰਜਾਬ) ਪਾਰਟੀਆਂ ਆ ਜਾਂਦੀਆਂ ਹਨ ਜੋ ਭਾਰਤੀ ਨਿਜ਼ਾਮ ਦੀ ਮੁੱਖ ਧਾਰਾ ਵਿਚ ਵਿਚਰਦੀਆਂ ਹਨ ਤੇ ਨਕਸਲਵਾਦ ਜਾਂ ਹਥਿਆਰਬੰਦ ਸੰਘਰਸ਼ ਦਾ ਸ਼ਰੇਆਮ ਵਿਰੋਧ ਕਰਦੀਆਂ ਹਨ। ਦੂਜੇ ਪਾਸੇ ਨਕਸਲੀ ਪਿਛੋਕੜ ਵਾਲੇ ਗਰੁੱਪ ਹਨ ਜਿਵੇਂ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ, ਸੀ. ਪੀ. ਆਈ. (ਐਮ. ਐਲ.) ਨਿਊ ਡੈਮੋਕਰੇਸੀ ਆਦਿ। ਵੈਸੇ ਇਨ•ਾਂ ਦਾ ਆਧਾਰ ਕਾਫੀ ਸੀਮਤ ਹੈ ਪਰ ਇਨ•ਾਂ ਨਾਲ ਟਰੇਡ ਯੂਨੀਅਨਾਂ ਵੀ ਜੁੜੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈ ਨਕਸਲੀ ਪਿਛੋਕੜ ਵਾਲੀਆਂ ਕਿਸਾਨ ਜਥੇਬੰਦੀਆਂ ਵੀ ਹਨ। ਇਹ ਸਾਰੇ ਗਰੁੱਪਾਂ ਦੀ ਸਾਰੀ ਸਰਗਰਮੀ ਰਿਵਾਇਤੀ ਧਰਨਿਆਂ ਤੇ ਆਮ ਮੰਗਾਂ ਤੱਕ ਹੀ ਸੀਮਤ ਹੈ। ਨਕਸਲੀਆਂ ਨੂੰ ਆਦਰਸ਼ ਮੰਨਣ ਵਾਲੀਆਂ ਵਿਦਿਆਰਥੀਆਂ ਜਥੇਬੰਦੀਆਂ ਦਾ ਪੰਜਾਬ ਵਿਚ ਕੋਈ ਪ੍ਰਭਾਵਸ਼ਾਲੀ ਆਧਾਰ ਨਹੀਂ ਰਿਹਾ। ਇਹ ਧਿਰਾਂ ਪੂਰੀ ਤਰ•ਾਂ ਸ਼ਾਂਤਮਈ ਚੱਲ ਰਹੀਆਂ ਹਨ। ਇਥੋਂ ਤੱਕ ਕਿ ਇਨ•ਾਂ ਧਿਰਾਂ ਵੱਲੋਂ ਹੁਣ ਤੱਕ ਦੂਜੇ ਰਾਜਾਂ ’ਚ ਚਲਦੀ ਨਕਸਲੀ ਲਹਿਰ ਦੇ ਹੱਕ ’ਚ ਕਦੇ ਖੁੱਲ• ਕੇ ਬਿਆਨ ਵੀ ਨਹੀਂ ਦਿੱਤਾ ਗਿਆ ਜਿਸ ਕਰਕੇ ਇਹ ਹਿੰਸਕ ਸੰਘਰਸ਼ ਤੋਂ ਦੂਰ ਹਨ। ਇਸ ਤਰ•ਾਂ ਜਿਨ•ਾਂ ’ਤੇ ਅਜਿਹਾ ਸ਼ੱਕ ਕੀਤਾ ਜਾਂਦਾ ਹੈ, ਉਹ ਲੋਕਾਂ ਨੂੰ ਅਜਿਹੀ ਲੀਡਰਸ਼ਿਪ ਪ੍ਰਦਾਨ ਕਰਨ ਤੋਂ ਅਸਮਰੱਥ ਹਨ। ਜਿਥੋਂ ਤੱਕ ਸੀ. ਪੀ. ਆਈ. (ਮਾਓਵਾਦੀ) ਦਾ ਸਵਾਲ ਹੈ, ਇਸ ਦੀ ਪੰਜਾਬ ਵਿਚ ਹੋਂਦ ਬਾਰੇ ਪਿਛਲੇ ਸਮੇਂ ’ਚ ਇੰਕਸ਼ਾਫ਼ ਜ਼ਰੂਰ ਕੀਤੇ ਜਾਂਦੇ ਰਹੇ ਹਨ ਪਰ ਦੱਸਿਆ ਜਾਂਦਾ ਹੈ ਕਿ ਇਸ ਦੀ ਹੋਂਦ ਸੀਮਤ ਹੀ ਹੈ।

ਸਥਿਤੀਆਂ

ਹੁਣ ਜੇ ਪੰਜਾਬ ਦੀ ਸਮਾਜਿਕ ਤੇ ਆਰਥਿਕ ਸਥਿਤੀਆਂ ਨੂੰ ਘੋਖੀਏ ਤਾਂ ਇਹ ਦਿਨੋ-ਦਿਨ ਬਦਤਰ ਹੁੰਦੀਆਂ ਜਾ ਰਹੀਆਂ ਹਨ। ਉਂਜ ਅਜਿਹੀ ਕਿਸੇ ਲਹਿਰ ਦੇ ਮੁੜ ਉਭਰਨ ਦੀ ਸੰਭਾਵਨਾ ਨੂੰ ਕਮਜ਼ੋਰ ਕਰਨ ਵਾਲਾ ਪੱਖ ਇਹ ਵੀ ਹੈ ਕਿ ਪੰਜਾਬ ਦੀ ਅਜੋਕੀ ਨੌਜਵਾਨ ਪੀੜ•ੀ ਨਸ਼ਾਖੋਰੀ ’ਚ ਪੈ ਕੇ ਆਪਣੀਆਂ ਜਿੰਦਾਂ ਗਾਲ ਰਹੀ ਹੈ। ਉਹ ਪੱਛਮੀ ਪਦਾਰਥਵਾਦ ਤੇ ਫੈਸ਼ਨਪ੍ਰਸਤੀ ’ਚ ਏਨਾ ਗ੍ਰਸ ਚੁੱਕੀ ਹੈ ਕਿ ਉਸ ਲਈ ਸਿਧਾਂਤ ਕੋਈ ਅਹਿਮੀਅਤ ਨਹੀਂ ਰੱਖਦਾ। 70ਵਿਆਂ ਦੇ ਨੇੜੇ-ਤੇੜੇ ਜਦੋਂ ਪੰਜਾਬ ’ਚ ਨਕਸਲੀ ਲਹਿਰ ਚੱਲੀ ਸੀ ਤਾਂ ਉਦੋਂ ਉਸ ਦੇ ਉ¤ਠਣ ਦਾ ਇਕ ਵੱਡਾ ਕਾਰਨ ਸੀ ਕਿ ਉਨ•ਾਂ ਨੌਜਵਾਨਾਂ ’ਚ ਪੜ•ਨ-ਲਿਖਣ ਦਾ ਸੱਭਿਆਚਾਰ ਪੈਦਾ ਹੋਇਆ ਸੀ। ਇਨਕਲਾਬੀ ਕਿਤਾਬਾਂ ਪੜ•ਨੀਆਂ ਇਕ ਤਰ•ਾਂ ਨਾਲ ਫੈਸ਼ਨ ਬਣ ਗਿਆ ਸੀ। ਪਰ ਇਸ ਤਰ•ਾਂ ਦੀ ਬੌਧਿਕ ਰੁਚੀ ਅੱਜ ਦੇ ਨੌਜਵਾਨਾਂ ’ਚ ਬਿਲਕੁਲ ਨਹੀਂ ਹੈ ਜੋ ਕਿਸੇ ਲਹਿਰ ਦਾ ਆਧਾਰ ਸਿਰਜਦੀ ਹੈ।
ਪਰ ਇਹ ਵੀ ਤੱਥ ਹਨ ਕਿ ਪੰਜਾਬ ਵਿਚ ਅੱਜ ਬੇਰੁਜ਼ਗਾਰੀ ਏਨੀ ਵਧ ਚੁੱਕੀ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਮੌਜੂਦਾ ਵਿਵਸਥਾ ਤੋਂ ਪੂਰੀ ਤਰ•ਾਂ ਵਿਸ਼ਵਾਸ ਉ¤ਠ ਗਿਆ ਹੈ। ਅਜੋਕੀ ਨੌਜਵਾਨ ਪੀੜ•ੀ ਪੂਰੀ ਤਰ•ਾਂ ਨਿਰਾਸ਼ ਤੇ ਇਧਰ-ਉਧਰ ਭਟਕ ਰਹੀ ਹੈ। ਹਰ ਰੋਜ਼ ਧਰਨੇ ਮਾਰੇ ਜਾ ਰਹੇ ਹਨ। ਹਰ ਵਰਗ ਦੁਖੀ ਹੈ। ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਤੇ ਤੰਗ ਆਏ ਹੋਏ ਹਨ। ਆਮਦਨ ਦਾ ਪਾੜਾ ਏਨਾ ਵਧ ਗਿਆ ਹੈ ਕਿ ਇਕ ਉ¤ਚ-ਯੋਗਤਾ ਵਾਲੇ ਠੇਕੇ ’ਤੇ ਰੱਖੇ ਅਧਿਆਪਕ ਨੂੰ 5 ਹਜ਼ਾਰ ਤਨਖਾਹ ਦਿੱਤੀ ਜਾ ਰਹੀ ਹੈ (ਉਹ ਵੀ ਪੂਰੇ ਸਾਲ ਨਹੀਂ) ਤੇ ਘੱਟ ਯੋਗਤਾ ਵਾਲੇ ਰੈਗੂਲਰ ਅਧਿਆਪਕ ਨੂੰ 80 ਹਜ਼ਾਰ ਤਨਖਾਹ ਦਿੱਤੀ ਜਾ ਰਹੀ ਹੈ। ਪੱਕੀ ਭਰਤੀ ਦੀ ਬਜਾਏ ਠੇਕੇ ’ਤੇ ਭਰਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਠੇਕਾ ਮੁਲਾਜ਼ਮਾਂ ਨੂੰ ਆਪਣਾ ਭਵਿੱਖ ਖ਼ਤਰੇ ’ਚ ਪਿਆ ਦਿੱਸਦਾ ਹੈ। ਉਧਰ ਪੰਜਾਬ ਦੀ ਖੇਤੀ ਤਬਾਹੀ ਦੀ ਕਗਾਰ ’ਤੇ ਖੜ•ੀ ਹੈ। ਜ਼ਮੀਨਾਂ ਸਾਹਸੱਤਹੀਣ ਹੋ ਗਈਆਂ ਹਨ। ਪਾਣੀ ਦਾ ਸੰਕਟ ਸਿਰ ’ਤੇ ਖੜ•ਾ ਹੈ। ਪੰਜਾਬ ਦਾ ਪਾਣੀ ਏਨਾ ਲੁੱਟਿਆ ਜਾ ਚੁੱਕਾ ਹੈ ਕਿ ਪੰਜਾਬੀਆਂ ਨੂੰ ਅਜਿਹੇ ਵਿਚ ਆਪਣੀ ਤਬਾਹੀ ਸਾਹਮਣੇ ਦਿਖ ਰਹੀ ਹੈ। ਉਧਰ ਪੰਜਾਬ ਦੇ ਬਹੁਗਿਣਤੀ ਸਿੱਖ ਭਾਈਚਾਰੇ ’ਤੇ ਪਿਛਲੇ ਸਮੇਂ ’ਚ ਭਾਰਤੀ ਨਿਜ਼ਾਮ ਨੇ ਏਨੇ ਕਹਿਰ ਵਰਤਾਏ ਹਨ ਕਿ ਇਸ ਦਾ ਰੋਹ ਸਮੇਂ-ਸਮੇਂ ’ਤੇ ਪ੍ਰਚੰਡ ਹੁੰਦਾ ਦਿੱਸਦਾ ਹੈ।
ਅਜਿਹੇ ਬਦਤਰ ਹਾਲਾਤ ਵਿਚ ਜੇ ਪੰਜਾਬੀਆਂ ਨੂੰ ਸਾਹਮਣੇ ਮੌਤ ਖੜ•ੀ ਦਿਖਾਈ ਦਿੰਦੀ ਹੈ ਤਾਂ ਉਹ ਸੌਖਿਆਂ ਹੀ ਖ਼ੁਦ ਨੂੰ ਮੌਤ ਦੇ ਹਵਾਲੇ ਨਹੀਂ ਕਰਨਗੇ, ਸਗੋਂ ਉਸ ਨਾਲ ਜੱਦੋ-ਜਹਿਦ ਕਰਨਗੇ। ਕਿਉਂਕਿ ਇਤਿਹਾਸ ਵੀ ਇਸ ਦਾ ਗਵਾਹ ਹੈ। ਜੇਕਰ ਅਜਿਹੀ ਜੱਦੋ-ਜਹਿਦ ਨੂੰ ਕੋਈ ਲੀਡਰਸ਼ਿਪ ਮਿਲਦੀ ਹੈ ਤਾਂ ਇਸ ਜੱਦੋ-ਜਹਿਦ ਦੇ ਹਿੰਸਕ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤਰ•ਾਂ ਸਮਾਜਿਕ ਵਿਰੋਧਤਾਈਆਂ ਭਾਵੇਂ ਅਜੇ ਏਨੀਆਂ ਤਿੱਖੀਆਂ ਨਹੀਂ ਹਨ ਪਰ ਭਵਿੱਖ ਵਿਚ ਤਿੱਖੀਆਂ ਹੋ ਸਕਦੀਆਂ ਹਨ। ਅਖੀਰ ਅਸੀਂ ਆਖ ਸਕਦੇ ਹਾਂ ਕਿ ਫਿਲਹਾਲ ਪੰਜਾਬ ’ਚ ਅਜਿਹੀ ਕੋਈ ਹਿੰਸਕ ਲਹਿਰ ਉ¤ਠਣ ਦੀ ਕੋਈ ਸੰਭਾਵਨਾ ਨਹੀਂ ਦਿਸਦੀ ਪਰ ਜੇਕਰ ਹਾਲਾਤ ਹੋਰ ਗਰਕਦੇ ਗਏ ਤੇ ਸਰਕਾਰਾਂ ਨੇ ਸਥਿਤੀਆਂ ਨੂੰ ਮੋੜਾ ਦੇਣ ਲਈ ਕੋਈ ਚਾਰਾਜੋਈ ਨਾ ਕੀਤੀ ਤਾਂ ਭਵਿੱਖ ’ਚ ਅਜਿਹੀ ਸੰਭਾਵਨਾ ਬਣ ਵੀ ਸਕਦੀ ਹੈ। ਜੇਕਰ ਭਵਿੱਖ ’ਚ ਅਜਿਹੀ ਉਥਲ-ਪੁਥਲ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਭਾਰਤੀ ਨਿਜ਼ਾਮ ਤੇ ਇਸ ਦੀਆਂ ਸਰਕਾਰਾਂ ਹੋਣਗੀਆਂ ਜਿਨ•ਾਂ ਦੀ ਭੂਮਿਕਾ ਹੁਣ ਤੱਕ ਲੋਕ-ਵਿਰੋਧੀ ਹੀ ਸਿੱਧ ਹੋਈ ਹੈ।

2 comments:

  1. ਸੁਰਜੀਤ ਬਾਈ,ਚੰਗਾ ਲੇਖ ਲਿਖਿਆ ਹੈ।ਕੁਝ ਚੀਜ਼ਾਂ ਨਾਲ ਅਸਿਹਮਤੀ ਹੈ।ਕਦੇ ਬੈਠਕੇ ਗੱਲਬਾਤ ਕਰਾਂਗੇ।---ਯਾਦਵਿੰਦਰ ਕਰਫਿਊ

    ReplyDelete